Shah play this beat
ਹੋ ਗੁੱਤ ਚੋ ਲਾਹੌਰ ਡਿੱਗਿਆ ਨੀ
ਜਦੋਂ ਨਿਕਲੀ rebound ਕਰਾ ਕੇ
ਤੂੰ ਫਿਰੇ ਛਣਕਾਉਂਦੀ ਝਾਂਜਰਾਂ ਨੀ
ਛੋਰਾ ਨਵਿਆਂ ਨੂੰ ਇਸ਼ਕ 'ਚ ਪਾਕੇ
(ਛੋਰਾ ਨਵਿਆਂ ਨੂੰ ਇਸ਼ਕ 'ਚ ਪਾਕੇ)
ਨੀ ਹੀਰ ਦੀਏ ਭੈਣੇ ਸੱਕੀਏ
ਨੀ ਤੇਰੀ pony ਦੇ clip ਰੱਖ ਲੈਣਗੇ ਨੀ
ਨੀ ਹੋਈ ਨਾ ਪੰਜਾਬ ਵੱਲ ਨੂੰ
ਪੱਕੇ ਉਹ ਗਵਾਂਢੀ ਬਿੱਲੋ, ਰਾਂਝੇ ਦੀਆਂ ਪਿੰਡ ਦੇ ਨੀ
ਚੜਜੀ ਨਾ ਧੱਕੇ, ਮਾਝੇ ਆਲਿਆਂ ਦੀ ਹਿੰਡ ਦੇ
6 6 ਫੁੱਟੇ ਕੱਦ, ਥੱਲੇ 14 ਫੁੱਟ ਗੱਡੀਆਂ ਨੀ
ਹੁਸਨ ਬਿਠਾਉਣ ਲੱਗੇ ਲਾਉਂਦੇ ਬਿੱਲੋ ਬਿੰਦ ਨੇ
ਕੋਕੇ ਵਾਂਗੂ ਚੱਮਕਦੀ ਡੱਬੀ ਨੱਗ ਜੜੀ
ਲੱਗਣੀ ਨੀ ਅੱਖ ਤੇਰੀ ਇਹਨਾਂ ਨਾਲ ਲੜੀ
ਜਾਣਦਾ ਏ ਜੱਗ ਭਾਵੇਂ ਅੱਥਰੇ ਸੁਬਾਹ ਤੋਂ ਬਿੱਲੋ
ਮੋਹ ਵੀ ਆ ਬੜਾ ਨਾਲੇ ਅੜੀ ਵੀ ਆ ਬੜੀ
ਆ ਨਾਲ ਜਿਹੜੇ ਲਈ ਫਿਰਦੀ
ਉਹ ਭਾਉ ਕੱਬਿਆਂ ਨੂੰ ਕਿੱਥੇ ਡੱਕ ਲੈਣਗੇ ਨੀ
ਸ਼ਹਿਦ ਨਾਲੋਂ ਮਿੱਠੇ ਬਿੱਲੋ ਮਾਲਵੇ ਦੇ ਜੱਟ ਨੀ
ਹਾਏ ਲੰਡਿਆਂ ਨੇ jeep 'ਆਂ ਨਾਲ ਹਵੇਲੀਆਂ ਦੇ ਗੱਠ ਨੀ
ਦੱਬ ਲੱਗੇ, ਗੁੱਟ ਲੱਗੀ, ਹੀਰਿਆਂ ਦੇ ਮੁੱਲ ਦੇ ਨੀ
ਜੱਗ ਭੁੱਲ ਜਾਂਦੇ ਆ, ਯਾਰੀਆਂ ਨੀ ਭੁੱਲ ਦੇ
ਦਿੱਲ ਆਜੇ ਖੜੇ ਖੜੇ ਵਾਰ ਦੇਣ ਲੱਖ
ਅੜੇ ਜਿਹੜਾ ਮੂਰੇ ਬਿੱਲੋ ਜੜੋਂ ਦੇਣ ਪੱਟ
Top ਦੇ ਸ਼ਿਕਾਰੀਆਂ ਨੀ
ਬੱਚ ਬੱਚ ਲਂਗੀ ਬਿੱਲੋ
ਬੈਠੀ ਦਾ ਵੀ ਤੇਰਾ ਮਿਣ ਦੇਣ ਨੀ ਲੱਕ
ਨੀ ਮਿੱਠੇ ਦੇ ਸ਼ੌਂਕੀਨ ਗੱਬਰੂ
ਹਾਏ, ਤੈਨੂੰ ਰੱਖ ਕੇ ਤਲੀ ਤੇ ਚੱਟ ਲੈਣਗੇ ਨੀ
ਬੱਲੀਏ ਦੋਆਬੇ ਵਿੱਚ game 'ਆਂ ਪੈਣ ਬੱਡੀਆ
ਨੀ ਅੱਖ ਦੇ ਇਸ਼ਾਰੇ ਨਾਲ ਲੁੱਟਦੇ ਆ ਨੱਡੀਆਂ
ਮਲ੍ਹਮ ਨਾ ਲੱਗੂ ਤੇਰੇ ਦਿੱਲ ਆਲੀ ਸੱਟ ਤੇ ਨੀ
ਲੱਭ ਦੀ ਫਿਰੇਗੀ ਬਿੱਲੋ ਜੱਟ ਹੋਣੇ ਗੱਪ ਤੇ
ਉਠਦੇ ਨੀ ਪੈਂਦੀ ਲੱਖ ਲੱਖ ਦੀ ਕਬੱਡੀ
ਤੂੰ ਫਿਰੇ ਅੱਖ ਬਿੱਲੋ ਸੂਰਮੇ ਨਾ ਲੱਦੀ
ਅੱਲੜ੍ਹਾਂ ਨੇ ਪੁੱਛਦੀ ਆ ਮਿੱਤਰਾਂ ਤੇ route ਬਿੱਲੋ
ਤੱਡ ਕੇ ਸਮਾਧ ਸ਼ਾਮੀ ਚੰਡੀਗੜ੍ਹ ਗੱਡੀ
ਨੀ ਖੜੇ ਰਿਕੀ ਖਾਨ ਵਰਗੇ
ਹਾਏ, ਤੇਰੀ ਬੱਲੀਏ ਖੱਬਰ ਚੱਟ ਲੈਣਗੇ ਨੀ
ਹੋ ਕਰਮਾ ਨਾ ਲੱਗੇ ਬਿੱਲੋ ਗੇੜਾ ਨੀ ਪੁਆਧ ਦਾ
ਹਾਏ, ਇਹਦੇ ਬਾਰੇ ਦੱਸੀਏ ਕਿ ਦਿੱਲ ਹੈ ਪੰਜਾਬ ਦਾ
ਪੈਲੀਆਂ ਦੇ ਮੁੱਲ ਹੱਥ ਅੰਬਰਾਂ ਦੇ ਰੱਖਦੇ ਨੀ
ਕਇਆਂ ਲਈ vacation ਆ ਦੇ ਬੜੇ ਇਥੇ ਵੱਸਦੇ
Old money 'ਆ ਰੱਖੀ ਚੰਡੀਗੜ੍ਹ ਕੋਠੀ
ਮੀਂਹ ਜਦੋਂ ਪੈਜੇ ਦਿੱਸੇ ਸ਼ਿਮਲੇ ਦੀ ਚੋਟੀ
ਕੱਲੀ ਕੱਲੀ ਪੈੜ ਤੇਰੀ ਪਊ ਬਿੱਲੋ ਲੱਖਾਂ 'ਚ ਨੀ
ਪਚੀਆਂ ਦਾ ਕਿੱਲਾ, ਨਹੀਓ ਗੱਲ ਮਾੜੀ ਮੋਟੀ
ਤੂੰ ਰੋਲੇ ਦੀ ਜਮੀਨ ਵਰਗੀ
ਹਾਏ, ਦਾਹ ਲਗਿਆ ਜਦੋਂ ਵੀ ਨੱਪ ਲੈਣਗੇ ਨੀ